Skip to main content
Press Release

ਨਿਆਂ ਵਿਭਾਗ ਨੇ ਕੈਲੀਫੋਰਨੀਆ ਵਿੱਚ ਅਲਮੇਡਾ ਕਾਉਂਟੀ ਸ਼ੈਰਿਫ ਦੇ ਦਫਤਰ ਨਾਲ ਭਾਸ਼ਾ ਪਹੁੰਚ ਸਮਝੌਤਾ ਸੁਰੱਖਿਅਤ ਕੀਤਾ

For Immediate Release
Office of Public Affairs

ਅੱਜ ਨਿਆਂ ਵਿਭਾਗ (Justice Department) ਨੇ ਐਲਾਨ ਕੀਤਾ ਕਿ ਉਸਨੇ ਕੈਲੀਫੋਰਨੀਆ ਵਿੱਚ ਅਲਮੇਡਾ ਕਾਉਂਟੀ ਸ਼ੈਰਿਫ ਦੇ ਦਫਤਰ (Alameda County Sheriff’s Office) (ACSO) ਨਾਲ ਇੱਕ ਪ੍ਰਸਤਾਵ ਸਮਝੌਤਾ ਕੀਤਾ ਹੈ, ਜੋ ਇੱਕ ਜਾਂਚ ਦਾ ਵਿਸ਼ਲੇਸ਼ਣ ਕਰਦਾ ਹੈ ਕਿ ਕੀ ACSO 1964 ਦੇ ਸਿਵਲ ਰਾਈਟਸ ਐਕਟ (Civil Rights Act of 1964) (Title VI) ਦੇ ਟਾਈਟਲ VI  ਹੇਠ ਆਪਣੀਆਂ ਗੈਰ-ਵਿਤਕਰੇ ਭਰੀਆਂ ਜ਼ਿੰਮੇਵਾਰੀਆਂ ਦੀ ਪਾਲਣਾ ਕਰ ਰਿਹਾ ਹੈ ਜਾਂ ਨਹੀਂ।

ਸਮਝੌਤੇ ਦੀਆਂ ਸ਼ਰਤਾਂ ਹੇਠ, ACSO ਨੇ ਆਪਣੇ ਅਧਿਕਾਰ ਖੇਤਰ ਵਿੱਚ ਸੀਮਤ ਅੰਗਰੇਜ਼ੀ ਮੁਹਾਰਤ (LEP) ਵਾਲੇ ਵਿਅਕਤੀਆਂ ਲਈ ਭਾਸ਼ਾ ਦੀ ਪਹੁੰਚ ਵਿੱਚ ਸੁਧਾਰ ਕਰਨ ਲਈ ਕਈ ਕਦਮ ਚੁੱਕਣ ਲਈ ਸਹਿਮਤੀ ਦਿੱਤੀ ਹੈ। ਟਾਈਟਲ VI ਉਹਨਾਂ ਸੰਸਥਾਵਾਂ ਨੂੰ ਵਰਜਤ ਕਰਦਾ ਹੈ, ਜੋ ਜਾਤੀ, ਰੰਗ ਅਤੇ ਰਾਸ਼ਟਰੀ ਮੂਲ ਦੇ ਅਧਾਰ ਤੇ ਵਿਤਕਰਾ ਕਰਨ ਵਾਲਿਆਂ ਵੱਲੋਂਸੰਘੀ ਵਿੱਤੀ ਸਹਾਇਤਾ ਪ੍ਰਾਪਤ ਕਰਦੀਆਂਹਨ। ਬੋਲੀ ਜਾਣ ਵਾਲੀ ਭਾਸ਼ਾ ਦੇ ਅਧਾਰ ਤੇ ਵਿਤਕਰੇ ਵਾਲਾ ਵਿਵਹਾਰ, ਜਿਸ ਵਿੱਚ ਸ਼ਾਮਲ ਹੈ, LEP ਵਾਲੇ ਲੋਕਾਂ ਦੀ ਪ੍ਰੋਗਰਾਮਾਂ ਅਤੇ ਸੇਵਾਵਾਂ ਦੇ ਲਾਭਾਂ ਤੋਂ ਬੇਦਖਲੀ ਜਾਂ ਇਨਕਾਰ ਕਰਨਾ, ਟਾਈਟਲ VI ਦੀ ਉਲੰਘਣਾ ਕਰਕੇ ਰਾਸ਼ਟਰੀ ਮੂਲ ਸਬੰਧੀ ਵਿਤਕਰੇ ਦਾ ਰੂਪ ਧਾਰਨ ਕਰ ਸਕਦਾ ਹੈ।

ਨਿਆਂ ਵਿਭਾਗ ਦੇ ਸਿਵਲ ਰਾਈਟਸ ਡਿਵੀਜ਼ਨ (Civil Rights Division) ਦੇ ਸਹਾਇਕ ਅਟਾਰਨੀ ਜਨਰਲ ਕ੍ਰਿਸਟਨ ਕਲਾਰਕ (Kristen Clarke) ਨੇ ਕਿਹਾ, "ਨਿਆਂ ਵਿਭਾਗ ਦਾ ਸਿਵਲ ਰਾਈਟਸ ਡਿਵੀਜ਼ਨ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਸਾਡੇ ਦੇਸ਼ ਦੀਆਂ ਲਾੱ ਐਨਫੋਰਸਮੈਂਟ ਏਜੰਸੀਆਂ ਆਪਣੇ ਭਾਈਚਾਰਿਆਂਵਿੱਚ ਹਰ ਕਿਸੇ ਨੂੰ ਸੇਵਾ ਦੇ ਸਕਦੀਆਂ ਹਨ ਅਤੇ ਉਹਨਾਂ ਦੀਸੁਰੱਖਿਆ ਕਰ ਸਕਦੀਆਂ ਹਨ, ਭਾਵੇਂ ਉਹਨਾਂ ਦੀ ਅੰਗਰੇਜ਼ੀ ਦੀ ਸੀਮਤ ਮੁਹਾਰਤ ਹੋਵੇ।" । ਉਹਨਾਂ ਨੇ ਅੱਗੇ ਕਿਹਾ, "ਇਸ ਸਮਝੌਤੇ ਰਾਹੀਂ, ਅਲਾਮੇਡਾ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੇ ਉਹਨਾਂ ਭਾਈਚਾਰਿਆਂ ਦੇ ਪ੍ਰਤੀ, ਜਿਹਨਾਂ ਨੂੰ ਇਹ ਸੇਵਾ ਦਿੰਦਾ ਹੈ, ਆਪਣੀ ਵਚਨਬੱਧਤਾ ਦਰਸਾਈ ਹੈ ਅਤੇ ਉਹਨਾਂ ਲਈ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਵੱਡੇ ਕਦਮ ਚੁੱਕੇ ਹਨ।"

ACSO ਬਾਰੇ ਵਿਭਾਗ ਦੀ ਜਾਂਚ ਉਸਦੇ ਬਾਅਦ ਸ਼ੁਰੂ ਹੋਈ, ਜਦੋਂ ਚਿੰਤਾਵਾਂ ਪੈਦਾ ਕਰਨ ਵਾਲੀ ਜਾਣਕਾਰੀ ਮਿਲੀ ਕਿ LEP ਵਾਲੇ ਵਿਅਕਤੀਆਂ ਨੂੰ ACSO ਕਰਮਚਾਰੀਆਂਨਾਲ ਮੀਟਿੰਗਾਂ ਦੇ ਦੌਰਾਨ ਢੁੱਕਵੀਆਂ ਭਾਸ਼ਾ ਸੇਵਾਵਾਂ ਨਹੀਂ ਮਿਲ ਸਕਦੀਆਂ।

ਇਸ ਸਮਝੌਤੇ ਰਾਹੀਂ, ACSO ਇੱਕ ਰਸਮੀ, ਦਫ਼ਤਰ-ਵਿਆਪੀ ਭਾਸ਼ਾ ਪਹੁੰਚ ਨਿਰਦੇਸ਼ ਤੈਅ ਕਰੇਗਾ, ACSO ਲਈ LEP ਕੋਆਰਡੀਨੇਟਰ ਵਜੋਂ ਆਪਣੇ ਕਰਮਚਾਰੀਆਂਦਾ ਇੱਕ ਮੈਂਬਰ ਨਿਯੁਕਤ ਕਰੇਗਾ, ਭਾਸ਼ਾ ਸਹਾਇਤਾ ਬਾਰੇ ਸਟਾਫ ਨੂੰ ਸਿਖਲਾਈ ਪ੍ਰਦਾਨ ਕਰੇਗਾ, ਭਾਸ਼ਾ ਸਹਾਇਤਾ ਸਬੰਧੀਸਹੀ ਅਤੇ ਕੁਆਲਿਟੀ ਦਾ ਮੁਆਇਨਾ ਕੀਤੀਆਂ ਗਈਆਂਸੇਵਾਵਾਂ ਦੀ ਲੋੜ ਲਈ ਕੁਆਲਿਟੀ ਨਿਯੰਤਰਣ ਵਿੱਚ ਸੁਧਾਰ ਕਰੇਗਾ ਅਤੇ ਵਿਭਾਗੀ ਨਿਗਰਾਨੀ ਦੀ ਮਿਆਦ ਤੋਂ ਗੁਜ਼ਰੇਗਾ।

ਇਹ ਸਮਝੌਤਾ ਵਿਭਾਗ ਦੀ ਲਾੱ ਐਨਫੋਰਸਮੈਂਟ ਲੈਂਗੂਏਜ ਐਕਸੈਸ ਇਨੀਸ਼ੀਏਟਿਵ (Law Enforcement Language Access Initiative) (LELAI) ਦਾ ਹਿੱਸਾ ਹੈ, ਜੋ ਕਿ ਭਾਈਚਾਰਿਆਂਨੂੰ ਬਿਹਤਰ ਸੇਵਾ ਦੇਣਅਤੇ ਸੁਰੱਖਿਅਤ ਰੱਖਣ  ਅਤੇ ਅਧਿਕਾਰੀਆਂਨੂੰ ਸੁਰੱਖਿਅਤ ਰੱਖਣ ਲਈ ਭਾਸ਼ਾ ਸਬੰਧੀ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਲਾੱ ਐਨਫੋਰਸਮੈਂਟ ਏਜੰਸੀਆਂ ਦੀ ਸਹਾਇਤਾ ਕਰਨ ਲਈ ਇੱਕ ਦੇਸ਼ ਵਿਆਪੀ ਯਤਨ ਹੈ। ਸਿਵਲ ਰਾਈਟਸ ਡਿਵੀਜ਼ਨ ਦੀ ਅਗਵਾਈ ਹੇਠ, ਇਹ ਪਹਿਲਕਦਮੀ ਤਕਨੀਕੀ ਸਹਾਇਤਾ ਸਰੋਤ ਅਤੇ ਸਾਧਨ ਪ੍ਰਦਾਨ ਕਰਦੀ ਹੈ, ਜੋ LEP ਵਾਲੇ ਵਿਅਕਤੀਆਂ ਨੂੰ ਅਰਥਪੂਰਨ ਭਾਸ਼ਾ ਪਹੁੰਚ ਪ੍ਰਦਾਨ ਕਰਨ ਵਿੱਚ ਰਾਜ ਅਤੇ ਸਥਾਨਕ ਲਾੱ ਐਨਫੋਰਸਮੈਂਟ ਦੀ ਮਦਦ ਕਰ ਸਕਦੇ ਹਨ; ਸਕਾਰਾਤਮਕ ਰੂਪ ਨਾਲ ਅਜਿਹੀਆਂ ਲਾੱ ਐਨਫੋਰਸਮੈਂਟ ਏਜੰਸੀਆਂ ਨੂੰ ਸ਼ਾਮਲ ਕਰਦੀ ਹੈ, ਜੋ ਆਪਣੀਆਂ ਭਾਸ਼ਾ ਪਹੁੰਚ ਨੀਤੀਆਂ, ਯੋਜਨਾਵਾਂ ਅਤੇ ਸਿਖਲਾਈ ਦੀ ਸਮੀਖਿਆ, ਉਹਨਾਂ ਨੂੰ ਅੱਪਡੇਟ ਕਰਨਾ ਅਤੇ/ਜਾਂ ਮਜ਼ਬੂਤ ​​ਕਰਨਾ ਚਾਹੁੰਦੀਆਂ ਹਨ; ਅਤੇ ਲਾੱ ਐਨਫੋਰਸਮੈਂਟ ਏਜੰਸੀਆਂ, ਭਾਈਚਾਰਕ ਸਟੇਕਹੋਲਡਰਾਂ ਅਤੇ LEP ਵਾਲੀਆਂ ਆਬਾਦੀਆਂ ਵਿਚਕਾਰ ਸਬੰਧ ਨੂੰ ਮਜ਼ਬੂਤ ​​ਕਰਦੀਹੈ।

ਸਿਵਲ ਰਾਈਟਸ ਡਿਵੀਜ਼ਨ ਬਾਰੇ ਵਾਧੂ ਜਾਣਕਾਰੀ www.justice.gov/crt 'ਤੇ ਉਪਲਬਧ ਹੈ ਅਤੇ ਸੀਮਤ ਅੰਗਰੇਜ਼ੀ ਮੁਹਾਰਤ ਅਤੇ ਟਾਈਟਲ VI ਬਾਰੇ ਜਾਣਕਾਰੀ www.lep.gov 'ਤੇ ਉਪਲਬਧ ਹੈ। LELAI ਬਾਰੇ ਵਧੇਰੇਜਾਣਕਾਰੀ www.lep.gov/law-enforcement 'ਤੇ ਉਪਲਬਧ ਹੈ। ਲੋਕ ਸੰਭਾਵੀ ਨਾਗਰਿਕ ਹੱਕਾਂ ਦੀ ਉਲੰਘਣਾ ਦੀ ਰਿਪੋਰਟ, 

civilrights.justice.gov/report/ ਤੇ ਕਰ ਸਕਦੇ ਹਨ।

Updated September 25, 2024

Civil Rights
Press Release Number: 24-1203